ਮਾਨਵੀ ਰਿਸ਼ਤਿਆਂ ਦੇ ਤਿੜਕਣ ਦੀ ਗਾਥਾ : ਚੌਥੀ ਕੂਟ

swaranjit Sarao

Abstract


ਚੌਥੀ ਕੂਟ* ਵਰਿਆਮ ਸਿੰਘ ਸੰਧੂ ਦਾ 1998 ਵਿਚ ਪ੍ਰਕਾਸ਼ਿਤ ਅਹਿਮ ਕਹਾਣੀ ਸੰਗ੍ਰਹਿ ਹੈ। ਇਸ ਵਿਚ ਉਹਨਾਂ ਨੇ ਅਜੋਕੇ ਸਮੇਂ ਵਿਚ ਵਾਪਰ ਰਹੀਆਂ ਵਿਭਿੰਨ ਤਬਦੀਲੀਆਂ ਕਾਰਨ ਮਾਨਵੀ ਰਿਸ਼ਤਿਆਂ ਵਿਚ ਆ ਰਹੇ ਬਦਲਾਅ ਦੀ ਗਾਥਾ ਬਿਆਨ ਕੀਤੀ ਹੈ। ਇਸ ਕਹਾਣੀ ਸੰਗ੍ਰਹਿ ਦੇ ਬਿਰਤਾਂਤ ਵਿਚ ਪੰਜਾਬ ਸੰਕਟ, ਫਿਰਕੂ ਮਾਹੌਲ ਆਦਿ ਮੁੱਖ ਵਿਸ਼ੇ ਹਨ। ਇਸ ਸੰਗ੍ਰਹਿ ਦੀ ਅਹਿਮ ਕਹਾਣੀ ‘ਚੌਥੀ ਕੂਟ* ਦਾ ਘਟਨਾ ਸਥਲ ਪੰਜਾਬ ਵਿਚ ਦਹਿਸ਼ਤ ਦੇ ਦਿਨਾ ਵਿਚ ਧਾਰਮਿਕ ਫਿਰਕਾਪ੍ਰਸਤੀ, ਰਿਸ਼ਤਿਆਂ ਦੀ ਪਰੰਪਰਕ ਵਿਆਕਰਨ ਵਿਚ ਆ ਰਹੇ ਪਰਿਵਰਤਨ, ਵਰਜਨਾਵਾਂ ਦੇ ਉਲੰਘਣ, ਸਭਿਆਚਾਰਕ ਮੁੱਲਾਂ ਵਿਚ ਆ ਰਹੀ ਗਿਰਾਵਟ, ਖੇਤੀ ਅਰਥਚਾਰੇ ਦੇ ਨਿਘਾਰ, ਪੇਂਡੂ ਸਮਾਜਚਾਰੇ ਵਿਚ ਭਾਈਚਾਰਕ ਬੇਵਿਸ਼ਵਾਸੀ, ਰਾਜਸੀ ਹਨੇਰਗਰਦੀ, ਖਾੜਕੂ ਦਹਿਸ਼ਤ, ਅਸੁਰੱਖਿਆ ਦੇ ਮਹੌਲ ਅਤੇ ਸੰਕਟਗ੍ਰਸਤ ਪ੍ਰਸਥਿਤੀਆਂ ਨਾਲ ਜੂਝ ਰਹੇ ਪੰਜਾਬੀ ਬੰਦੇ ਦੀ ਦਰਦਨਾਕ ਤ੍ਰਾਸਦੀ ਬਿਆਨ ਕਰਦੀ ਹੈ।

Full Text:

PDF

References


ਡਾ. ਰਜਨੀਸ਼ ਬਹਾਦਰ ਸਿੰਘ, ਗਲਪ ਅਧਿਐਨ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2006, ਪੰਨਾ 94

ਉਹੀ, ਪੰਨਾ 96

ਉਹੀ, ਪੰਨਾ 97

ਡਾ. ਬਲਦੇਵ ਸਿੰਘ ਧਾਲੀਵਾਲ, ਵਰਿਆਮ ਸਿੰਘ ਸੰਧੂ ਦੀ ਕਹਾਣੀ ਸਰੂਪ ਅਤੇ ਵਿਵੇਕ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2007, ਪੰਨਾ 113


Refbacks

  • There are currently no refbacks.